ਹਰਿਆਣਾ ਖ਼ਬਰਾਂ

ਸੰਤ ਸਮਾਜ, ਸਾਰੇ ਖਾਪ, ਸਰਪੰਚਾਂ ਅਤੇ ਪ੍ਰਦੇਸ਼ਵਾਸੀ ਦਲਗਤ ਰਾਜਨੀਤੀ ਤੋਂ ਉਪਰ ਉਠ ਕੇ ਇੱਕਜੁਟ ਹੋਕੇ ਹਰਿਆਣਾ ਦੇ ਨੌਜੁਅਨਾਂ ਨੂੰ ਸਸ਼ਕਤ ਅਤੇ ਮਜਬੂਤ ਬਨਾਉਣ ਵਿੱਚ ਦੇਣ ਯੋਗਦਾਨ-ਮੁੱਖ ਮੰਤਰੀ

ਚੰਡੀਗੜ੍ਹ, 27 ਅਪ੍ਰੈਲ(  ਜਸਟਿਸ ਨਿਊਜ਼ )ਹਰਿਆਣਾ ਦੇ ਮੁੱਖ ਮੰਤਰੀ ਸ੍ਰੀ ਨਾਇਬ ਸਿੰਘ ਸੈਣੀ ਨੇ ਕਿਹਾ ਕਿ ਵਿਕਸਿਤ ਭਾਰਤ ਅਤੇ ਵਿਕਸਿਤ ਹਰਿਆਣਾ ਦੇ ਸੁਪਨੇ ਨੂੰ ਸਾਕਾਰ ਕਰਨ ਲਈ ਸੂਬੇ ਨੂੰ ਨਸ਼ਾ ਮੁਕਤ ਬਨਾਉਣਾ ਬਹੁਤ ਜਰੂਰੀ ਹੈ। ਇਸ ਲਈ ਡ੍ਰਗ ਫ੍ਰੀ ਹਰਿਆਣਾ ਦੀ ਮੁਹਿੰਮ ਵਿੱਚ ਸਾਰਿਆਂ ਨੂੰ ਦਲਗਤ ਰਾਜਨੀਤੀ ਤੋਂ ਉਪਰ ਉਠ ਕੇ ਇੱਕਜੁਟ ਹੋਕੇ ਹਰਿਆਣਾ ਦੇ ਨੌਜੁਅਨਾਂ ਨੂੰ ਸਸ਼ਕਤ ਅਤੇ ਮਜਬੂਤ ਬਨਾਉਣਾ ਹੈ। ਉਨ੍ਹਾਂ ਨੇ ਸੰਤ ਸਮਾਜ, ਸਾਰੇ ਖਾਪ, ਸਰਪੰਚਾਂ ਅਤੇ ਪ੍ਰਦੇਸ਼ਵਾਸੀਆਂ ਤੋਂ ਅਪੀਲ ਕੀਤੀ ਕਿ ਉਹ ਇਸ ਮਹਾਅਭਿਆਨ ਵਿੱਚ ਆਪਣੀ ਭਾਗੀਦਾਰੀ ਨਿਭਾਉਣ ਅਤੇ ਨਸ਼ਾ ਮੁਕਤ ਹਰਿਆਣਾ ਬਨਾਉਣ ਵਿੱਚ ਆਪਣਾ ਮਹੱਤਵਪੂਰਨ ਯੋਗਦਾਨ ਦੇਣ।

ਮੁੱਖ ਮੰਤਰੀ ਨੇ ਕਿਹਾ ਕਿ ਸਮਾਜ ਦੇ ਹਰ ਵਰਗ ਦਾ ਸਹਿਯੋਗ ਨਸ਼ੇ ਵਿਰੁਧ ਲੜਾਈ ਵਿੱਚ ਨਿਰਣਾਯਕ ਭੂਕਿਮਾ ਨਿਭਾ ਸਕਦਾ ਹੈ। ਸਾਰੇ ਮਿਲ ਕੇ ਇੱਕ ਮਜਬੂਤ ਅਤੇ ਸਿਹਤ ਹਰਿਆਣਾ ਦੇ ਨਿਰਮਾਣ ਵਿੱਚ ਸਹਿਭਾਗੀ ਬਨਣ।

ਸ੍ਰੀ ਨਾਇਬ ਸਿੰਘ ਸੈਣੀ ਨੇ ਅੱਜ ਸਿਰਸਾ ਵਿੱਚ ਡ੍ਰਗ ਫ੍ਰੀ ਹਰਿਆਣਾ ਸਾਇਕਲੋਥਾਨ 2.0 ਦੇ ਸਮਾਪਨ ‘ਤੇ ਸਾਇਕਿਲ ਯਾਤਰਾ ਨੂੰ ਝੰਡੀ ਵਿਖਾ ਕੇ ਰਵਾਨਾ ਕਰਨ ਤੋਂ ਬਾਅਦ ਮੌਜੂਦ ਜਨਸਮੂਹ ਨੂੰ ਸੰਬੋਧਿਤ ਕਰ ਰਹੇ ਸਨ। ਸਾਇਕਲੋਥਾਨ ਅੱਜ ਸ਼ਹੀਦ ਭਗਤ ਸਿੰਘ ਸਟੇਡਿਯਮ ਦੇ ਨੇੜੇ ਤੋਂ ਸ਼ੁਰੂ ਹੋ ਕੇ ਸਿਰਸਾ ਦੇ ਵੱਖ ਵੱਖ ਇਆਕਿਆਂ ਵਿੱਚ ਜਾਵੇਗੀ ਅਤੇ ਅੱਜ ਓਡਾ ਵਿੱਚ ਇਸ ਦਾ ਸਮਾਪਨ ਹੋਵੇਗਾ। ਇਸ ਤੋਂ ਪਹਿਲਾਂ ਮੁੱਖ ਮੰਤਰੀ ਆਪ ਸਾਇਕਿਲ ਚਲਾ ਕੇ ਪ੍ਰੋਗਰਾਮ ਸਥਲ ‘ਤੇ ਪਹੁੰਚੇ ਅਤੇ ਨਸ਼ਾ ਮੁਕਤ ਹਰਿਆਣਾ ਦਾ ਸੰਦੇਸ਼ ਦਿੱਤਾ।

ਊਰਜਾ, ਪ੍ਰੋਗਰਾਮ ਅਤੇ ਏਕਤਾ ਦਾ ਇਹ ਸ਼ਾਨਦਾਰ ਸੰਗਮ ਨਸ਼ੇ ਦੇ ਵਿਰੁਧ ਸਾਮੂਹਿਕ ਲੜਾਈ ਦਾ ਪ੍ਰਤੀਕ

ਮੁੱਖ ਮੰਤਰੀ ਨੇ ਸ੍ਰੀ ਸਰਸਾਈ ਨਾਥ ਜੀ, ਸ੍ਰੀ ਗੁਰੂ ਚਿੱਲਾ ਸਾਹਿਬ ਜੀ ਅਤੇ ਤਾਰਾ ਬਾਬਾ ਜੀ ਦੀ ਧਰਤੀ ਨੂੰ ਪ੍ਰਣਾਮ ਕਰਦੇ ਹੋਏ ਕਿਹਾ ਕਿ ਅੱਜ ਸਾਇਕਲੋਥਾਨ ਰਾਹੀਂ ਸਿਰਸਾ ਵਿੱਚ ਊਰਜਾ, ਪ੍ਰੋਗਰਾਮ ਅਤੇ ਏਕਤਾ ਦਾ ਇਹ ਸ਼ਾਨਦਾਰ ਸੰਗਮ ਵੇਖਣ ਨੂੰ ਮਿਲਿਆ ਹੈ, ਇਹ ਨਸ਼ੇ ਦੇ ਵਿਰੁਧ ਸਾਮੂਹਿਕ ਲੜਾਈ ਦਾ ਪ੍ਰਤੀਕ ਹੈ। ਉਨ੍ਹਾਂ ਨੇ ਕਿਹਾ ਕਿ ਇਸ ਸਾਇਕਲੋਥਾਨ ਨੂੰ ਖਾਪ ਪੰਚਾਇਤਾਂ ਨੇ ਆਪਣਾ ਸਮਰਥਨ ਦਿੱਤਾ ਹੈ, ਇਹ ਮਾਣ ਦੀ ਗੱਲ ਹੈ।

ਉਨ੍ਹਾਂ ਨੇ ਕਿਹਾ ਕਿ 5 ਅਪ੍ਰੈਲ ਨੂੰ ਹਿਸਾਰ ਤੋਂ ਸ਼ੁਰੂ  ਹੋਈ ਇਹ ਸਾਇਕਿਲ ਰੈਲੀ ਪੂਰੇ ਸੂਬੇ ਦੀ ਯਾਤਰਾ ਕਰ ਅੱਜ 23 ਦਿਨਾਂ ਦੀ ਯਾਤਰਾ ਤੋਂ ਬਾਅਦ ਆਪਣੇ ਆਖਰੀ ਪੜਾਅ ‘ਤੇ ਪਹੁੰਚੀ ਹੈ। ਉਨ੍ਹਾਂ ਨੇ ਇਸ ਰੈਲੀ ਵਿੱਚ ਭਾਗ ਲੈਣ ਵਾਲੇ ਸਾਰੇ ਨੌਜੁਆਨਾਂ ਨੂੰ ਦਿਲ ਤੋਂ ਬਧਾਈ ਦਿੰਦੇ ਹੋਏ ਕਿਹਾ ਕਿ ਇਨ੍ਹਾਂ ਨੌਜੁਆਨਾਂ ਨੇ ਦਿਨ-ਰਾਤ ਇੱਕ ਕਰ ਨਸ਼ਾ ਮੁਕਤੀ ਦਾ ਸੰਦੇਸ਼ ਜਨ-ਜਨ ਤੱਕ ਪਹੁੰਚਾਇਆ ਹੈ। ਇਹ ਰੈਲੀ ਨਹੀਂ ਸਗੋਂ ਇੱਕ ਨਵੀਂ ਸੋਚ ਦੀ ਸ਼ੁਰੂਆਤ ਸੀ, ਜਿਸ ਵਿੱਚ ਸਿਹਤ, ਵਾਤਾਵਰਣ, ਸੜਕ ਸੁਰੱਖਿਆ ਅਤੇ ਯੁਵਾ ਸਸ਼ਕਤੀਕਰਣ ਜਿਹੇ ਮਹੱਤਵਪੂਰਨ ਵਿਸ਼ੇ ਸ਼ਾਮਲ ਹਨ।

ਹਰਿਆਣਾ ਦੀ ਧਰਤੀ ਜਵਾਨ, ਪਹਿਲਵਾਨ ਅਤੇ ਕਿਸਾਨ ਦੀ ਧਰਤੀ, ਇੱਥੇ ਨਸ਼ੇ ਲਈ ਕੋਈ ਥਾਂ ਨਹੀਂ

ਸ੍ਰੀ ਨਾਇਬ ਸਿੰਘ ਸੈਣੀ ਨੇ ਕਿਹਾ ਕਿ ਹਰਿਆਣਾ ਦੀ ਧਰਤੀ ਜਵਾਨ, ਪਹਿਲਵਾਨ ਅਤੇ ਕਿਸਾਨ ਦੀ ਧਰਤੀ, ਇੱਥੇ ਨਸ਼ੇ ਲਈ ਕੋਈ ਥਾਂ ਨਹੀਂ ਹੈ। ਅਸੀ ਸਾਰਿਆਂ ਨੂੰ ਮਿਲ ਕੇ ਧਾਕੜ ਹਰਿਆਣਾ ਨੂੰ ਅੱਗੇ ਵਧਾਉਣਾ ਹੈ। ਉਨ੍ਹਾਂ ਨੇ ਕਿਹਾ ਕਿ ਅੱਜ ਸਾਇਕਲੋਥਾਨ ਦਾ ਆਖਰੀ ਪੜਾਅ ਹੈ, ਪਰ ਇਸ ਨੂੰ ਆਖਰੀ ਪੜਾਅ ਨਾ ਮੰਨ੍ਹ ਕੇ ਨਸ਼ੇ ਦੇ ਵਿਰੁਧ ਲੜਾਈ ਦੀ ਸ਼ੁਰੂਆਤ ਮੰਨਣ ਅਤੇ ਇਹ ਸੰਕਲਪ ਲੈਣ ਕਿ ਹਰਿਆਣਾ ਦੇ ਇੱਕ ਇੱਕ ਘਰ, ਇੱਕ ਇੱਕ ਪਿੰਡ ਨੂੰ ਨਸ਼ਾ ਮੁਕਤ ਕਰਨਾ ਹੈ। ਯਕੀਨੀ ਤੌਰ ‘ਤੇ ਇਸ ਅਭਿਆਨ ਦੇ ਸਾਰਥਕ ਨਤੀਜੇ ਆਉਣਗੇ।

ਉਨ੍ਹਾਂ ਨੇ ਕਿਹਾ ਕਿ ਨਸ਼ੇ ਦੀ ਗਿਰਫਤ ਵਿੱਚ ਆ ਚੁੱਕੇ ਨੌਜੁਆਨਾਂ ਨੂੰ ਨਸ਼ੇ ਤੋਂ ਬਾਹਰ ਲਿਆਉਣ ਲਈ ਨਸ਼ਾ ਮੁਕਤੀ ਕੇਂਦਰ ਚਲਾਏ ਜਾ ਰਹੇ ਹਨ। ਸਰਕਾਰੀ ਹਸਪਤਾਲਾਂ ਅਤੇ ਮੇਡਿਕਲ ਕਾਲਜਾਂ ਵਿੱਚ ਵੀ ਵੱਖ ਤੋਂ ਨਸ਼ਾ ਮੁਕਤੀ ਕੇਂਦਰ ਖੋਲੇ ਗਏ ਹਨ। ਸਰਕਾਰ ਨੇ ਨਸ਼ੇ ਦੀ ਤਸਕਰੀ ‘ਤੇ ਰੋਕ ਲਗਾਉਣ ਲਈ ਪੰਚਕੂਲਾ ਵਿੱਚ ਇੱਕ ਅੰਤਰਰਾਜੀਅ ਡ੍ਰਗ ਸਕੱਤਰ ਦੀ ਸਥਾਪਨਾ ਕੀਤੀ ਹੈ।

ਸ੍ਰੀ ਨਾਇਬ ਸਿੰਘ ਸੈਣੀ ਨੇ ਕਿਹਾ ਕਿ ਅਸਾਂ ਸਰਪੰਚਾਂ ਨੂੰ ਅਪੀਲ ਕੀਤੀ ਹੈ ਕਿ ਉਹ ਆਪਣੇ ਪਿੰਡਾਂ ਨੂੰ ਨਸ਼ਾ ਮੁਕਤ ਕਰਣ, ਪ੍ਰਦੂਸ਼ਣ ਮੁਕਤ ਬਨਾਉਣ, ਸਫਾਈ, ਸਿਹਤ ਆਦਿ ਵਿਸ਼ਿਆਂ ‘ਤੇ ਉੱਚ ਪ੍ਰਦਰਸ਼ਨ ਕਰਨ। ਸੂਬੇਭਰ ਵਿੱਚ  ਪਹਿਲੇ ਸਥਾਨ ‘ਤੇ ਆਉਣ ਵਾਲੇ ਅਜਿਹੇ ਪਿੰਡਾਂ ਨੂੰ 51 ਲੱਖ ਰੁਪਏ, ਦੂਜੇ ਸਥਾਨ ‘ਤੇ 31 ਲੱਖ ਰੁਪਏ ਅਤੇ ਤੀਜੇ ਸਥਾਨ ‘ਤੇ ਆਉਣ ਵਾਲੇ ਪਿੰਡ ਨੂੰ 21 ਲੱਖ ਰੁਪਏ ਦੇ ਇਨਾਮ ਨਾਲ ਸਨਮਾਨਿਤ ਕੀਤਾ ਜਾਵੇਗਾ। ਮੁੱਖ ਮੰਤਰੀ ਨੇ ਨਾਗਰੀਕਾਂ ਤੋਂ ਅਪੀਲ ਕਰਦੇ ਹੋਏ ਕਿਹਾ ਕਿ ਜੇਕਰ ਕੋਈ ਵਿਅਕਤੀ ਨਸ਼ੇ ਦੇ ਮਕੜ ਜਾਲ ਵਿੱਚ ਫੰਸ ਚੁੱਕਾ ਹੈ, ਤਾਂ ਉਸ ਤੋਂ ਦੂਰੀ ਨਾ ਬਨਾਉਣ ਸਗੋਂ ਉਸਦੀ ਮਦਦ ਕਰ ਕੇ ਉਨ੍ਹਾਂ ਨੂੰ ਮੁੱਖਧਾਰਾ ਨਾਲ ਜੋੜਨ ਦਾ ਯਤਨ ਕਰਨ।

ਉਨ੍ਹਾਂ ਨੇ ਕਿਹਾ ਕਿ ਸਰਕਾਰ ਨੇ ਮਾਨਸ ਪੋਰਟਲ ਬਣਾਇਆ ਹੈ, ਜਿਸ ‘ਤੇ ਕੋਈ ਵੀ ਨਾਗਰਿਕ ਨਸ਼ੇ ਦੀ ਤਸਕਰੀ ਕਰਨ ਵਾਲੇ ਦੀ ਸੂਚਨਾ ਦੇ ਸਕਦਾ ਹੈ ਉਸ ‘ਤੇ ਤੁਰੰਤ ਕਾਰਵਾਈ ਕੀਤੀ ਜਾਵੇਗੀ। ਸੂਚਨਾ ਦੇਣ ਵਾਲੇ ਦਾ ਨਾਂ ਗੁਪਤ ਰੱਖਿਆ ਜਾਵੇਗਾ। ਐਸਐਚਓ ਨੂੰ ਵੀ ਨਿਰਦੇਸ਼ ਦਿੱਤੇ ਹਨ ਕਿ ਉਨ੍ਹਾਂ ਦੇ ਅਧਿਕਾਰ ਖੇਤਰ ਵਿੱਚ ਆਉਣ ਵਾਲੇ ਪਿੰਡਾਂ ਵਿੱਚ ਨਸ਼ੇ ਸਬੰਧਤ ਸ਼ਿਕਾਇਤ ਮਿਲਣ ‘ਤੇ ਤੁਰੰਤ ਕਾਰਵਾਈ ਕੀਤੀ ਜਾਵੇ। ਉਨ੍ਹਾਂ ਦੇ ਅਧਿਕਾਰ ਖੇਤਰ ਵਿੱਚ ਆਉਣ ਵਾਲੇ ਪਿੰਡਾਂ ਦੇ ਨਸ਼ਾ ਮੁਕਤ ਹੋਣ ‘ਤੇ ਸਬੰਧਤ ਐਸਐਚਓ ਨੂੰ ਵੀ ਸਨਮਾਨਿਤ ਕੀਤਾ ਜਾਵੇਗਾ।

ਉਨ੍ਹਾਂ ਨੇ ਕਿਹਾ ਕਿ ਇਸ ਸਾਇਕਿਲ ਰੈਲੀ ਨੇ ਇਹ ਸਾਬਿਤ ਕਰ ਦਿੱਤਾ ਹੈ ਕਿ ਅੱਜ ਦਾ ਯੁਵਾ ਕੇਵਲ ਪੜਾਈ ਅਤੇ ਨੌਕਰੀ ਵੱਲ ਹੀ ਨਹੀਂ, ਸਗੋਂ ਸਮਾਜਿਕ ਜਿੰਮੇਦਾਰੀਆਂ ਅਤੇ ਆਪਣੀ ਸਿਹਤ ਨੂੰ ਲੈ ਕੇ ਵੀ ਸਜਗ ਹਨ। ਉਨ੍ਹਾਂ ਨੇ ਕਿਹਾ ਕਿ ਅੱਜ ਇਸ ਮੌਕੇ ‘ਤੇ ਸਾਰੇ ਸੰਕਲਪ ਲੈਣ ਕਿ ਹਰਿਆਣਾ ਨੂੰ ਨਸ਼ਾ ਮੁਕਤ ਬਣਾਵਾਂਗੇ।

ਇਸ ਮੌਕੇ ‘ਤੇ ਕੈਬੀਨੇਟ ਮੰਤਰੀ ਸ੍ਰੀ ਕ੍ਰਿਸ਼ਣ ਕੁਮਾਰ ਬੇਦੀ, ਭਾਜਪਾ ਸੂਬਾ ਪ੍ਰਧਾਨ ਸ੍ਰੀ ਮੋਹਨ ਲਾਲ ਕੌਸ਼ਿਕ ਸਮੇਤ ਹੋਰ ਮਾਣਯੋਗ ਮਹਿਮਾਨ ਮੌਜੂਦ ਰਹੇ।

ਮੁੱਖ ਮੰਤਰੀ ਸ੍ਰੀ ਨਾਇਬ ਸਿੰਘ ਸੈਣੀ ਨੇ ਸੁਣਿਆ ਪ੍ਰਧਾਨ ਮੰਤਰੀ ਨਰੇਂਦਰ ਮੋਦੀ ਦਾ ਮਨ ਕੀ ਬਾਤ ਪੋ੍ਰਗਰਾ

ਚੰਡੀਗੜ੍ਹ, ( ਜਸਟਿਸ ਨਿਊਜ਼ ) ਮੁੱਖ ਮੰਤਰੀ ਸ੍ਰੀ ਨਾਇਬ ਸਿੰਘ ਸੈਣੀ ਨੇ ਅੱਜ ਪੰਚਕੂਲਾ ਦੇ ਸੈਕਟਰ-18 ਵਿੱਚ ਪ੍ਰਧਾਨ ਮੰਤਰੀ ਨਰੇਂਦਰ ਮੋਦੀ ਦਾ ਮਨ ਕੀ ਬਾਤ ਪੋ੍ਰਗਰਾਮ ਨੂੰ ਸੁਣਿਆ। ਇਸ ਮੌਕੇ ‘ਤੇ ਉਨ੍ਹਾਂ ਨੇ ਪਹਿਲਗਾਮ ਅੱਤਵਾਦੀ ਹਮਲੇ ਵਿੱਚ ਮਾਰੇ ਗਏ ਨਿਰਦੋਸ਼ ਲੋਕਾਂ ਦੀ ਤਸਵੀਰਾਂ ‘ਤੇ ਫੁੱਲ ਭੇਂਟ ਕਰ ਸ਼ਰਧਾਂਜਲੀ ਦਿੱਤੀ।

ਇਸ ਮੌਕੇ ‘ਤੇ ਹਰਿਆਣਾ ਦੇ ਸਹਿਕਾਰਤਾ ਅਤੇ ਸੈਰ-ਸਪਾਟਾ ਮੰਤਰੀ ਡਾ. ਅਰਵਿੰਦ ਸ਼ਰਮਾ, ਉਤਰ ਪ੍ਰਦੇਸ਼ ਦੇ ਉਪ ਮੁੱਖ ਮੰਤਰੀ ਸ੍ਰੀ ਬ੍ਰਿਜੇਸ਼ ਪਾਠਕ, ਰਾਜਸਭਾ ਸਾਂਸਦ ਸ੍ਰੀਮਤੀ ਰੇਖਾ ਸ਼ਰਮਾ, ਸ੍ਰੀ ਕਾਰਤੀਕੇਅ ਸ਼ਰਮਾ, ਸ੍ਰੀ ਸੁਰੇਂਦਰ ਨਾਗਰ ਸਮੇਤ ਹੋਰ ਮਾਣਯੋਗ ਲੋਕ ਮੌਜੂਦ ਰਹੇ।

ਮੁੱਖ ਮੰਤਰੀ ਨਾਇਬ ਸਿੰਘ ਸੈਣੀ ਨੇ ਭਗਵਾਨ ਪਰਸ਼ੁਰਾਮ ਜੀ ਦੇ ਜਨਮ ਤੇ ਜ਼ਿਲ੍ਹਾ ਪੰਚਕੂਲਾ ਵਿੱਚ ਆਯੋਜਿਤ ਪ੍ਰੋਗਰਾਮ ਵਿੱਚ ਕੀਤੀ ਸ਼ਿਕਰਤ

ਚੰਡੀਗੜ੍ਹ, 27 ਅਪ੍ਰੈਲ(  ਜਸਟਿਸ ਨਿਊਜ਼  )ਹਰਿਆਣਾ ਦੇ ਮੁੱਖ ਮੰਤਰੀ ਸ੍ਰੀ ਨਾਇਬ ਸਿੰਘ ਸੈਣੀ ਨੇ ਨੌਜੁਆਨਾਂ ਤੋਂ ਅਪੀਲ ਕੀਤੀ ਕਿ ਉਹ ਆਪਣੇ ਅੰਦਰ ਛੁਪੇ ਹੋਏ ਪਰਸ਼ੁਰਾਮ ਜੀ ਨੂੰ ਪਹਿਚਾਨਣ। ਆਪਣੇ ਅੰਦਰ ਦੇ ਸਾਹਸ, ਗਿਆਨ ਅਤੇ ਸੇਵਾ ਦੇ ਭਾਵ ਨੂੰ ਜਗਾਉਣ ਕਿਉਂਕਿ ਵਿਕਸਿਤ ਭਾਰਤ ਅਤੇ ਵਿਕਸਿਤ ਹਰਿਆਣਾ ਬਨਾਉਣ ਲਈ ਅਜਿਹੇ ਭਾਵ ਅਤੇ ਆਦਰਸ਼ਾਂ ਦੀ ਲੋੜ ਹੈ। ਉਨ੍ਹਾਂ ਨੇ ਕਿਹਾ ਕਿ ਇੱਕ ਅਜਿਹਾ ਭਾਰਤ ਅਤੇ ਹਰਿਆਣਾ ਬਨਾਉਣ ਜੋ ਆਤਮਬਲ ਨਾਲ ਖੁਸ਼ਹਾਲ ਅਤੇ ਆਤਮਾ ਨਾਲ ਪਵਿੱਤਰ ਹੋਵੇ।

ਮੁੱਖ ਮੰਤਰੀ ਨੇ ਭਗਵਾਨ ਪਰਸ਼ੁਰਾਮ ਜੀ ਦੇ ਜਨਮ ‘ਤੇ ਜ਼ਿਲ੍ਹਾ ਪੰਚਕੂਲਾ ਵਿੱਚ ਆਯੋਜਿਤ ਪ੍ਰੋਗਰਾਮ ਨੂੰ ਸੰਬੋਧਿਤ ਕਰ ਰਹੇ ਸਨ। ਇਸ ਮੌਕੇ ‘ਤੇ ਮੁੱਖ ਮੰਤਰੀ ਨੇ ਜਨਮੋਤਸਵ ਪੋ੍ਰਗਰਾਮ ਵਿੱਚ 31 ਲੱਖ ਰੁਪਏ ਦੀ ਰਕਮ ਦੇਣ ਦਾ ਐਲਾਨ ਕੀਤਾ।

ਪ੍ਰੋਗਰਾਮ ਵਿੱਚ ਹਰਿਆਣਾ ਦੇ ਕੈਬੀਨੇਟ ਮੰਤਰੀ ਡਾ. ਅਰਵਿੰਦਰ ਸ਼ਰਮਾ, ਉਤਰ ਪ੍ਰਦੇਸ਼ ਦੇ ਉਪ ਮੁੱਖ ਮੰਤਰੀ ਸ੍ਰੀ ਬ੍ਰਿਜੇਸ਼ ਪਾਠਕ, ਰਾਜਸਭਾ ਦੇ ਸਾਂਸਦ ਸ੍ਰੀ ਕਾਰਤੀਕੇਅ ਸ਼ਰਮਾ, ਰਾਜਸਭਾ ਸਾਂਸਦ ਸ੍ਰੀਮਤੀ ਰੇਖਾ ਸ਼ਰਮਾ, ਸ੍ਰੀ ਸੁਰੇਂਦਰ ਨਾਗਰ, ਕਾਲਕਾ ਵਿਧਾਇਕ ਸ਼ਕਤੀ ਰਾਨੀ ਸ਼ਰਮਾ, ਵਧੀਕ ਮੰਤਰੀ ਸ੍ਰੀ ਵਿਨੋਦ ਸ਼ਰਮਾ ਅਤੇ ਤ੍ਰਿਪੁਰਾ ਦੇ ਵਧੀਕ ਮੁੱਖ ਮੰਤਰੀ ਸ੍ਰੀ ਬਿਪਲਬ ਦੇਵ ਵੀ ਮੌਜੂਦ ਰਹੇ।

ਸ੍ਰੀ ਨਾਇਬ ਸਿੰਘ ਸੈਣੀ ਨੇ ਭਗਵਾਨ ਪਰਸ਼ੁਰਾਮ ਜੀ ਦੇ ਜਨਮ ਦੀ ਬਧਾਈ ਅਤੇ ਸ਼ੁਭਕਾਮਨਾਵਾਂ ਦਿੰਦੇ ਹੋਏ ਕਿਹਾ ਕਿ ਇਹ ਦਿਨ ਨਾ ਕੇਵਲ ਸਾਡੇ ਲਈ ਸਭਿਆਚਾਰਕ ਅਤੇ ਧਾਰਮਿਕ ਰੂਪ ਨਾਲ ਇੱਕ ਵਿਸ਼ੇਸ਼ ਤਿਉਹਾਰ ਹੈ, ਬਲਕਿ ਇਹ ਭਾਰਤ ਦੀ ਮਹਾਨ ਸਨਾਤਨ ਪਰੰਪਰਾ ਦਾ ਵੀ ਪ੍ਰਤੀਕ ਹੈ, ਜੋ ਸਮੇਂ ਸਮੇਂ ‘ਤੇ ਅਧਰਮ ਦਾ ਨਾਸ਼ ਕਰਕੇ ਧਰਮ ਦੀ ਦੁਬਾਰਾ ਸਥਾਪਨਾ ਕਰਦੀ ਰਹੀ ਹੈ। ਭਗਵਾਨ ਪਰਸ਼ੁਰਾਮ ਜੀ ਅਧਰਮ ਦੇ ਵਿਰੁਧ ਜੰਗ ਦੇ ਝੰਡਾਬਰਦਾਰ ਹਨ।

ਭਗਵਾਨ ਪਰਸ਼ੁਰਾਮ ਜੀ ਦੇ ਵਿਖਾਏ ਰਸਤੇ ‘ਤੇ ਚਲਦੇ ਹੋਏ ਸਬਦਾ ਸਾਥ, ਸਬਦਾ ਵਿਕਾਸ, ਸਬਦਾ ਵਿਸ਼ਵਾਸ ਅਤੇ ਸਬਦਾ ਪ੍ਰਯਾਸ ਦੇ ਮੰਤਰ ਨੂੰ ਲੈ ਕੇ ਅੱਗੇ ਵੱਧ ਰਹੀ ਸਰਕਾਰ

ਮੁੱਖ ਮੰਤਰੀ ਨੇ ਕਿਹਾ ਕਿ ਅੱਜ ਜਦੋਂ ਅਸੀ ਵਿਕਸਿਤ ਭਾਰਤ-ਵਿਕਸਿਤ ਹਰਿਆਣਾ ਬਨਾਉਣ ਦੇ ਸੰਕਲਪ ਨਾਲ ਅੱਗੇ ਵੱਧ ਰਹੇ ਹਨ, ਤਾਂ ਭਗਵਾਨ ਪਰਸ਼ੁਰਾਮ ਜੀ ਦੇ ਆਦਰਸ਼ ਅਤੇ ਉਨ੍ਹਾਂ ਦੇ ਸੰਦੇਸ਼ ਸਾਨੂੰ ਸਹੀ ਰਸਤੇ ‘ਤੇ ਚਲਣ ਦੀ ਪ੍ਰੇਰਣਾ ਦਿੰਦੇ ਹਨ। ਉਨ੍ਹਾਂ ਨੇ ਜੀਵਨਭਰ ਅਨਿਆਂ ਵਿਰੁਧ ਲੜਾਈ ਲੜੀ। ਸਾਡੀ ਸਰਕਾਰ ਵੀ ਭਗਵਾਨ ਪਰਸ਼ੁਰਾਮ ਜੀ ਦੇ ਵਿਖਾਏ ਰਸਤੇ ‘ਤੇ ਚਲਦੇ ਹੋਏ ਸਬਦਾ ਸਾਥ, ਸਬਦਾ ਵਿਕਾਸ, ਸਬਦਾ ਵਿਸ਼ਵਾਸ ਅਤੇ ਸਬਦਾ ਪ੍ਰਯਾਸ ਦੇ ਮੰਤਰ ਨੂੰ ਲੈ ਕੇ ਅੱਗੇ ਵੱਧ ਰਹੀ ਹੈ।

 ਉਨ੍ਹਾਂ ਨੇ ਕਿਹਾ ਕਿ ਜਿਸ ਪ੍ਰਕਾਰ ਭਗਵਾਨ ਪਰਸ਼ੁਰਾਮ ਜੀ ਨੇ ਸਿੱਖਿਆ ਦੇ ਨਾਲ ਨਾਲ ਸ਼ਸਤਰ ਵਿਦਿਆ ਵਿੱਚ ਵੀ ਰਾਸ਼ਟਰ ਨੂੰ ਖੁਸ਼ਹਾਲ ਕੀਤਾ ਹੈ, ਉਸੇ  ਪ੍ਰਕਾਰ ਅੱਜ ਸਾਨੂੰ ਵੀ ਆਧੁਨਿਕ ਗਿਆਨ ਅਤੇ ਤਕਨੀਕ ਦੇ ਨਾਲ ਨਾਲ ਆਪਣੀ ਸਭਿਆਚਾਰਕ ਸ਼ਕਤੀ ਨੂੰ ਵੀ ਸਸ਼ਕਤ ਕਰਨਾ ਹੋਵੇਗਾ। ਸਾਡੀ ਪਰੰਪਰਾਵਾਂ, ਸਾਡੀ ਭਾਸ਼ਾ, ਸਾਡਾ ਸਭਿਆਚਾਰ ਇਹ ਸਬ ਸਾਡੀ ਆਤਮਾ ਹਨ।

ਭਗਵਾਨ ਪਰਸ਼ੁਰਾਮ ਜੀ ਵੱਲੋਂ ਦਿੱਤਾ ਗਿਆ ਧਰਮ ਦੀ ਸਥਾਪਨਾ ਦਾ ਮੰਤਰ ਅੱਜ ਵੀ ਉਨ੍ਹਾਂ ਹੀ ਪ੍ਰਸੰਗਿਕ

ਮੁੱਖ ਮੰਤਰੀ ਨੇ ਕਿਹਾ ਕਿ ਅੱਜ ਪ੍ਰਧਾਨ ਮੰਤਰੀ ਨਰੇਂਦਰ ਮੋਦੀ ਦੇ ਕੁਸ਼ਲ ਅਗਵਾਈ ਹੇਠ ਭਾਰਤ ਦੁਨਿਆ ਨੂੰ ਯੋਗ, ਆਯੁਰਵੇਦ ਅਤੇ ਸ਼ਾਂਤੀ ਦਾ ਰਸਤਾ ਵਿਖਾ ਰਿਹਾ ਹੈ। ਇਹ ਉਸੇ ਵਿਰਾਸਤ ਦਾ ਨਤੀਜਾ ਹੈ, ਜਿਸ ਦੀ ਨੀਂਵ ਭਗਵਾਨ ਪਰਸ਼ੁਰਾਮ ਜੀ ਜਿਹੇ ਸਾਧੂਆਂ ਅਤੇ ਮਹਾਂਪੁਰਖਾਂ ਨੇ ਰੱਖੀ ਸੀ। ਭਗਵਾਨ ਪਰਸ਼ੁਰਾਮ ਜੀ ਨੇ ਜੋ ਧਰਮ ਦੀ ਸਥਾਪਨਾ ਦਾ ਜੋ ਮੰਤਰ ਦਿੱਤਾ ਸੀ, ਉਹ ਅੱਜ ਵੀ ਉਨ੍ਹਾਂ ਹੀ ਪ੍ਰਸੰਗਿਕ ਹੈ।

ਉਨ੍ਹਾਂ ਨੇ ਕਿਹਾ ਕਿ ਅੱਜ ਅਸੀ ਡਿਜਿਟਲ ਇੰਡਿਆ, ਸਟਾਰਟਪ ਇੰਡਿਆ, ਮੇਕ ਇਨ ਇੰਡਿਆ, ਸਵੈ-ਨਿਰਭਰ ਜਿਹੇ ਅਭਿਆਨਾਂ ਨੂੰ ਅੱਗੇ ਵੱਧਾ ਰਹੇ ਹਨ, ਤਾਂ ਭਗਵਾਲ ਪਰਸ਼ੁਰਾਮ ਜੀ ਦੇ ਦ੍ਰਿੜ ਇਰਾਦੇ ਵਾਂਗ ਅਸੀ ਸਾਰੇ ਭਾਰਤ ਨੂੰ ਫਿਰ ਤੋਂ ਵਿਸ਼ਵ ਗੁਰੂ ਬਨਾਉਣ ਦਾ ਵੀ ਪ੍ਰਣ ਲੈਣ। ਉਨ੍ਹਾਂ ਨੇ ਨੌਜੁਆਨਾਂ ਤੋਂ ਕੀਤੀ ਅਪੀਲ ਕੀਤੀ ਕਿ ਉਹ ਭਗਵਾਲ ਪਰਸ਼ੁਰਾਮ ਜੀ ਦੇ ਜੀਵਨ ਤੋਂ ਸੀਖ ਲੈਣ ਕਿ ਜੇਕਰ ਆਪਣੇ ਕੋਲ ਗਿਆਨ ਹੈ,  ਦ੍ਰਿੜ ਇਰਾਦਾ ਹੈ ਅਤੇ ਦੇਸ਼ਭਗਤੀ ਹੈ ਤਾਂ ਹਰ ਟੀਚੇ ਨੂੰ ਪ੍ਰਾਪਤ ਕੀਤਾ ਜਾ ਸਕਦਾ ਹੈ।

ਉਨ੍ਹਾਂ ਨੇ ਕਿਹਾ ਕਿ ਭਗਵਾਲ ਪਰਸ਼ੁਰਾਮ ਜੀ ਦੀ ਸਿੱਖਿਆਵਾਂ ਅਤੇ ਆਦਰਸ਼ਾਂ ਨਾਲ ਨਵੀਂ ਪੀਡੀਆਂ ਨੂੰ ਪ੍ਰੇਰਿਤ ਕਰਨ ਲਈ ਸਰਕਾਰ ਨੇ ਕੈਥਲ ਵਿੱਚ ਖੋਲੇ ਜਾ ਰਹੇ ਮੇਡਿਕਲ ਕਾਲੇਜ ਦਾ ਨਾਂ ਭਗਵਾਲ ਪਰਸ਼ੁਰਾਮ ਜੀ ਦੇ ਨਾਂ ‘ਤੇ ਰੱਖਿਆ ਹੈ। ਭਗਵਾਲ ਪਰਸ਼ੁਰਾਮ ਜੀ ਦੇ ਜਨਮ ‘ਤੇ ਗਜਟਿਡ ਛੁੱਟੀ ਦਾ ਪ੍ਰਾਵਧਾਨ ਕੀਤਾ ਹੈ। ਸਰਕਾਰ ਨੇ ਪਿੰਡ ਪਹਿਰਾਵਰ ਵਿੱਚ ਗੌੜ ਬ੍ਰਾਹਮਣ ਕਾਲੇਜ ਨੂੰ ਪੱਟੇ ‘ਤੇ ਜਮੀਨ ਦਿੱਤੀ ਗਈ ਹੈ।

ਮੁੱਖ ਮੰਤਰੀ ਸ੍ਰੀ ਨਾਇਬ ਸਿੰਘ ਸੈਣੀ ਹਰਿਆਣਾ ਸੂਬੇ ਦੇ ਲੋਕਾਂ ਦੇ ਸਤਿਕਾਰ ਵਿੱਚ ਕੋਈ ਕਸਰ ਨਹੀਂ ਛਡਣਗੇ-ਬ੍ਰਿਜੇਸ਼ ਪਾਠਕ

ਪੋ੍ਰਗਰਾਮ ਵਿੱਚ ਉਤਰ ਪ੍ਰਦੇਸ਼ ਦੇ ਉਪ ਮੁੱਖ ਮੰਤਰੀ ਸ੍ਰੀ ਬ੍ਰਿਜੇਸ਼ ਪਾਠਕ ਨੇ ਕਿਹਾ ਕਿ ਉਤਰ ਪ੍ਰਦੇਸ਼ ਦੇ 25 ਕਰੋੜ ਲੋਕ ਹਰਿਆਣਾ ਦੇ ਲੋਕਾਂ ਦੇ ਹੱਕਾਂ ਦੀ ਰੱਖਿਆ ਲਈ ਉਨ੍ਹਾਂ ਨਾਲ ਕੰਧੇ ਤੋਂ ਕੰਧਾ ਮਿਲਾ ਕੇ ਖੜੇ ਹਨ। ਉਨ੍ਹਾਂ ਨੇ ਕਿਹਾ ਕਿ ਮੈਨੂੰ ਪੂਰਾ ਭਰੋਸਾ ਹੈ ਕਿ ਮੁੱਖ ਮੰਤਰੀ ਸ੍ਰੀ ਨਾਇਬ ਸਿੰਘ ਸੈਣੀ ਹਰਿਆਣਾ ਸੂਬੇ ਦੇ ਲੋਕਾਂ ਦੇ ਸਤਿਕਾਰ ਵਿੱਚ ਕੋਈ ਕਸਰ ਨਹੀਂ ਛਡਣਗੇ। ਉਨ੍ਹਾਂ ਨੇ ਪ੍ਰਾਰਥਨਾ ਕੀਤੀ ਕਿ ਭਗਵਾਨ ਪਰਸ਼ੁਰਾਮ ਦਾ ਆਸ਼ੀਰਵਾਦ ਪ੍ਰਧਾਨ ਮੰਤਰੀ ਨਰੇਂਦਰ ਮੋਦੀ ਨੂੰ ਮਿਲੇ ਤਾਂ ਜੋ ਉਹ ਵੀ ਦੇਸ਼ ਦੇ ਦੁਸ਼ਮਣਾਂ ਦਾ ਸਮੂਲ ਨਾਸ਼ ਕਰ ਸਕਣ।

ਬ੍ਰਾਹਮਣ ਸਮਾਜ 36 ਬਿਰਾਦਾਰੀ ਨੂੰ ਨਾਲ ਲੈ ਕੇ ਚੱਲਣ ਵਾਲਾ ਸਮਾਜ ਡਾ. ਅਰਵਿੰਦ ਸ਼ਰਮਾ

ਹਰਿਆਣਾ ਦੇ ਕੈਬੀਨੇਟ ਮੰਤਰੀ ਸ੍ਰੀ ਅਰਵਿੰਦ ਸ਼ਰਮਾ ਨੇ ਕਿਹਾ ਕਿ ਬ੍ਰਾਹਮਣ ਕਦੇ ਜਾਤੀਵਾਦੀ ਨਹੀਂ ਰਹੇ। ਬ੍ਰਾਹਮਣਾਂ ਨੇ ਸਮਾਜ ਨੂੰ ਜੋੜਨ ਦਾ ਕੰਮ ਕੀਤਾ ਹੈ। ਉਨ੍ਹਾਂ ਨੇ ਕਿਹਾ ਕਿ ਬ੍ਰਾਹਮਣ ਸਮਾਜ 36 ਬਿਰਾਦਾਰੀ ਨੂੰ ਨਾਲ ਲੈ ਕੇ ਚੱਲਣ ਵਾਲਾ ਸਮਾਜ ਹੈ। ਉਨ੍ਹਾਂ ਨੇ ਕਿਹਾ ਕਿ ਆਰਥਿਕ ਤੌਰ ‘ਤੇ ਕਮਜੋਰ ਲੋਕਾਂ ਦੀ ਭਲਾਈ ਦਾ ਕੰਮ ਮੁੱਖ ਮੰਤਰੀ ਜਰੂਰ ਕਰਨ। ਮੁੱਖ ਮੰਤਰੀ ਆਪਣੀ ਜੁਬਾਨ ਦੇ ਪੱਕੇ ਹਨ।

ਰਾਜਸਭਾ ਸਾਂਸਦ ਅਤੇ ਪ੍ਰੋਗਰਾਮ ਅਤੇ ਪੋ੍ਰਗਰਾਮ ਦੇ ਆਯੋਜਕ ਸ੍ਰੀ ਕਾਰਤੀਕਿਆ ਨੇ ਕਿਹਾ ਕਿ ਮੁੱਖ ਮੰਤਰੀ ਸ੍ਰੀ ਨਾਇਬ ਸਿੰਘ ਸੈਣੀ ਨਾਨ -ਸਟਾਪ ਮੁੱਖ ਮੰਤਰੀ ਹਨ। ਮੁੱਖ ਮੰਤਰੀ ਦੇ ਦਰਵਾਜੇ ਸੂਬੇ ਦੇ ਲੋਕਾਂ ਦੀ ਭਲਾਈ ਲਈ ਦਿਨ-ਰਾਤ ਖੁਲੇ ਰਹਿੰਦੇ ਹਨ। ਉਨ੍ਹਾਂ ਨੇ ਕਿਹਾ ਕਿ ਦੇਸ਼ ਦੇ ਨਾਲ ਨਾਲ 2047 ਤੱਕ ਹਰਿਆਣਾ ਵੀ ਵਿਕਸਿਤ ਸੂਬਾ ਬਣੇਗਾ।

ਇਸ ਮੌਕੇ ‘ਤੇ ਵਧੀਕ ਮੰਤਰੀ ਸ੍ਰੀ ਰਾਮਬਿਲਾਸ ਸ਼ਰਮਾ, ਵਧੀਕ ਸਾਂਸਦ ਜਨਰਲ ਡੀਪੀ ਵਤਸ, ਖਿਡਾਰੀ ਸ੍ਰੀ ਯੋਗੇਸ਼ਵਰ ਦੱਤ ਸਮੇਤ ਹੋਰ ਮਾਣਯੋਗ ਮਹਿਮਾਨ ਮੌਜੂਦ ਰਹੇ।

ਹਰਿਆਣਾ ਵਿਧਾਨਸਭਾ ਸਪੀਕਰ ਹਰਵਿੰਦਰ ਕਲਿਆਣ ਨੇ ਵਿਨੈ ਦੇ ਪਰਿਵਾਰ ਨੂੰ ਦਿੱਤੀ ਦਿਲਾਸਾ

ਬੋਲੇ ਅੱਤਵਾਦ ਦੇ ਵਿਰੁਧ ਇੱਕਜੁਟ ਹੋਣ ਦੀ ਲੋੜ

ਚੰਡੀਗੜ੍ਹ, (  ਜਸਟਿਸ ਨਿਊਜ਼ )ਹਰਿਆਣਾ ਵਿਧਾਨਸਭਾ ਸਪੀਕਰ ਹਰਵਿੰਦਰ ਕਲਿਆਣ ਅੱਜ ਦੱਖਣ ਕਸ਼ਮੀਰ ਦੇ ਪਹਿਲਗਾਮ ਵਿੱਚ ਅੱਤਵਾਦੀ ਹਮਲੇ ਵਿੱਚ ਜਾਨ ਗਵਾਉਣ ਵਾਲੇ ਲੈਫਟਿਨੈਂਟ ਵਿਨੈ ਨਰਵਾਲ ਦੇ ਪਰਿਵਾਰ ਨੂੰ ਦਿਲਾਸਾ ਦੇਣ ਕਰਨਾਲ ਵਿੱਚ ਉਨ੍ਹਾਂ ਦੇ ਨਿਵਾਸ ਸਥਾਨ ਸੇਕਟਰ-7 ਪਹੁੰਚੇ। ਉਨ੍ਹਾਂ ਨੇ ਭਗਵਾਨ ਅੱਗੇ ਵਿਨੈ ਨੂੰ ਆਪਣੇ ਚਰਣਾਂ ਵਿੱਚ ਸਥਾਨ ਦੇਣ ਦੀ ਪ੍ਰਾਰਥਨਾ ਕੀਤੀ। ਉਨ੍ਹਾਂ ਨੇ ਕਿਹਾ ਕਿ ਅੱਤਵਾਦ ਦੇ ਵਿਰੁਧ ਇੱਕਜੁਟ ਹੋਣ ਦੀ ਲੋੜ ਹੈ।

ਇਸ ਤੋਂ ਬਾਅਦ ਮੀਡੀਆ ਨਾਲ ਗੱਲਬਾਤ ਵਿੱਚ ਉਨ੍ਹਾਂ ਨੇ ਕਿਹਾ ਕਿ ਇਸ ਘਟਨਾ ਨੂੰ ਲੈ ਕੇ ਕੇਂਦਰ ਅਤੇ ਰਾਜ ਸਰਕਾਰ ਬੇਹਦ ਗੰਭੀਰ ਹੈ। ਪ੍ਰਧਾਨ ਮੰਤਰੀ ਨੇ ਕਿਹਾ ਕਿ ਘਟਨਾ ਨੂੰ ਅੰਜਾਮ ਦੇਣ ਵਾਲਿਆਂ ਵਿਰੁਧ ਅਜਿਹੀ ਕਾਰਵਾਈ ਕੀਤੀ ਜਾਵੇਗੀ ਜਿਸ ਦੀ ਕਲਪਨਾ ਵੀ ਨਹੀਂ ਕੀਤੀ ਜਾ ਸਕਦੀ। ਉਨ੍ਹਾਂ ਨੇ ਕਿਹਾ ਕਿ ਦੇਸ਼ ਦੀ ਮਜਬੂਤੀ, ਅਖੰਡਤਾ ਅਤੇ ਮਾਹੌਲ ਨੂੰ ਨੁਕਸਾਨ ਪਹੁੰਚਾਉਣ ਵਾਲਿਆਂ ਵਿਰੁਧ ਸਰਕਾਰ ਠੋਸ ਕਦਮ ਚੁੱਕੇਗੀ।

ਉਨ੍ਹਾਂ ਨੇ ਕਿਹਾ ਕਿ ਇਹ ਸਮਾਜ ਦੀ ਵੀ ਜਿੰਮੇਦਾਰੀ ਹੈ ਕਿ ਅਜਿਹੇ ਸਮੇਂ ਵਿੱਚ ਪੀੜੀਤ ਪਰਿਵਾਰ ਦੀ ਮਦਦ ਕਰਨ। ਕਿਉਂਕਿ ਵਿਨੈ ਨਰਵਾਲ ਦਾ ਪਿੰਡ ਭੂਸਲੀ ਘਰੌਂਡਾ ਵਿਧਾਨਸਭਾ ਖੇਤਰ ਵਿੱਚ ਹੈ, ਇਸਲਈ ਉਨ੍ਹਾਂ ਲਈ ਇਹ ਇੱਕ ਪਾਰਿਵਾਰਿਕ ਮਾਮਲਾ ਹੈ। ਉਹ ਇਸ ਪਰਿਵਾਰ ਨਾਲ ਲਗਾਤਾਰ ਸੰਪਰਕ ਵਿੱਚ ਹੈ। ਉਨ੍ਹਾਂ ਨੇ ਕਿਹਾ ਕਿ ਵਿਨੈ ਦੀ ਹਤਿਆ ਨਾਲ ਪਰਿਵਾਰ ਨੂੰ ਜੋ ਨੁਕਸਾਨ ਹੋਇਆ ਹੈ ਉਸ ਦੀ ਭਰਪਾਈ ਨਹੀਂ ਕੀਤੀ ਜਾ ਸਕਦੀ ਪਰ ਜਨਪ੍ਰਤੀਨੀਧੀ  ਅਤੇ ਸਮਾਜ ਦੇ ਨਾਤੇ ਸਬ ਇਸ ਪਰਿਵਾਰ ਨਾਲ ਖੜੇ ਹਨ। ਮੁੱਖ ਮੰਤਰੀ ਨਾਇਬ ਸਿੰਘ ਸੈਣੀ ਨੇ ਵੀ ਵਿਨੈ ਨਰਵਾਲ ਦੇ ਪਰਿਵਾਰ ਨੂੰ 50 ਲੱਖ ਰੁਪਏ ਅਤੇ ਇੱਕ ਮੈਂਬਰ ਨੂੰ ਨੌਕਰੀ ਦੇਣ ਦਾ ਐਲਾਨ ਕੀਤਾ ਹੈ।

Leave a Reply

Your email address will not be published.


*


hi88 new88 789bet 777PUB Даркнет alibaba66 XM XMtrading XM ログイン XMトレーディング XMTrading ログイン XM trading XM trade エックスエムトレーディング XM login XM fx XM forex XMトレーディング ログイン エックスエムログイン XM トレード エックスエム XM とは XMtrading とは XM fx ログイン XMTradingjapan https://xmtradingjapan.com/ XM https://xmtradingjapan.com/ XMtrading https://xmtradingjapan.com/ えっくすえむ XMTradingjapan 1xbet 1xbet plinko Tigrinho Interwin